ਪਾਕਿਸਤਾਨੀ ਕੋਰੀਅਰ ਰਾਹੀਂ ਪਹੁੰਚਾਈ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ
ਵੱਡੇ ਖੁਲਾਸੇ ਹੋਣ ਦੀ ਉਮੀਦ
ਰੋਹਿਤ ਗੁਪਤਾ
ਗੁਰਦਾਸਪੁਰ , 6 ਮਈ 2024 : ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਜਿਲਾ ਗੁਰਦਾਸਪੁਰ ਦੇ ਥਾਣਾ ਕਲਾਨੌਰ ਦੀ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਹਾਸਿਲ ਹੋਈ ਹੈ। ਕਲਾਨੌਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੱਕ ਇਹ ਹੈਰੋਇਨ ਪਾਕਿਸਤਾਨ ਵੱਲੋਂ 'ਹਾਇਰ' ਕੀਤੇ ਗਏ ਕਿਸੇ 'ਕੋਰੀਅਰ' 'ਵੱਲੋਂ ਪਹੁੰਚਾਈ ਗਈ ਸੀ। ਫਿਲਹਾਲ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਇਹ 'ਕੋਰੀਅਰ 'ਭਾਰਤੀ ਸੀ ਜਾਂ ਪਾਕਿਸਤਾਨੀ। ਮਾਮਲੇ ਵਿੱਚ ਹੋਰ ਰਿਕਵਰੀ ਅਤੇ ਖੁਲਾਸਿਆਂ ਦੀ ਗੱਲ ਕਰਕੇ ਉੱਚ ਪੁਲਿਸ ਅਧਿਕਾਰੀ ਵੱਡੇ ਪੱਧਰ ਤੇ ਪ੍ਰੈਸ ਕਰਨ ਦੀ ਗੱਲ ਕਹਿ ਰਹੇ ਹਨ।
ਕਲਾਨੌਰ ਥਾਣੇ ਦੇ ਐਸਐਚ ਓ ਦਿਲਪ੍ਰੀਤ ਸਿੰਘ ਆਈਪੀਐਸ ਨੇ ਦੱਸਿਆ ਕਿ ਮੁੱਖਬਰ ਦੀ ਇਤਲਾਅ ਤੋਂ ਬਾਅਦ ਏ ਐਸ ਆਈ ਗੁਰਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਰਬਜੀਤ ਸਿੰਘ ਸਾਬੀ ਪੁੱਤਰ ਪਲਵਿੰਦਰ ਸਿੰਘ ਵਾਸੀ ਮੁਹੱਲਾ ਨਵਾ ਕੱਟੜਾ ਕਲਾਨੋਰ ਦੇ ਘਰ ਰੇਡ ਕੀਤਾ ਅਤੇ ਉਪ ਪੁਲਿਸ ਕਪਤਾਨ ਨਾਰਕੋਟਿਕ ਗੁਰਦਾਸਪੁਰ ਦੀ ਹਹਾਇਤ ਤੇ ਤਫਤੀਸੀ ਅਫਸਰ ਨੂੰ ਬੁਲਾ ਕੇ ਉੱਕਤ ਵਿਅਕਤੀ ਦੇ ਹੱਥ ਵਿੱਚ ਫੜੀ ਜੈਕਟ ਦੀ ਤਲਾਸੀ ਕੀਤੀ। ਦੋਰਾਂਨੇ ਤਲਾਸੀ ਜੈਕਟ ਵਿਚੋ ਇੱਕ ਪੈਕਟ ਪਲਾਸਟਿਕ ਬ੍ਰਾਮਦ ਹੋਇਆ ਜਿਸ ਨੂੰ ਖੋਲ ਕੇ ਚੈਕ ਕੀਤਾ ਜਿਸ ਵਿਚੋ 1 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ । ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਆਈ ਹੈ। ਫਿਲਹਾਲ ਗਿਰਫਤਾਰ ਕੀਤੇ ਗਏ ਸਰਬਜੀਤ ਸਿੰਘ ਸਾਬੀ ਦਾ ਰਿਮਾਂਡ ਲੈ ਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛ ਗਿੱਛ ਤੋਂ ਬਾਅਦ ਨਸ਼ੇ ਦੇ ਸੌਦਾਗਰਾਂ ਦੇ ਨੈਟਵਰਕ ਦਾ ਖੁਲਾਸਾ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ